indiradio

ਅਮਰੀਕਾ ਦੀ ਰਹਿਣ ਵਾਲੀ ਭਾਰਤੀ ਮੂਲ ਦੀ 9 ਸਾਲਾ ਪ੍ਰੀਸ਼ਾ ਚੱਕਰਵਰਤੀ ਦੁਨੀਆਂ ਦੇ ਸਭ ਤੋਂ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਦੀ ਸੂਚੀ ਵਿਚ ਸ਼ਾਮਿਲ ਹੋ ਗਈ ਹੈ। ਉਨ੍ਹਾਂ ਨੂੰ ਇਹ ਸਨਮਾਨ ਜੌਹਨ ਹੌਪਕਿੰਸ ਸੈਂਟਰ ਫਾਰ ਟੈਲੇਂਟਡ ਯੂਥ (ਸੀ.ਟੀ.ਵਾਈ.) ਵੱਲੋਂ ਦਿੱਤਾ ਗਿਆ ਹੈ। ਪ੍ਰੀਸ਼ਾ ਕੈਲੀਫੋਰਨੀਆ ਦੇ ਵਾਰਮ ਸਪ੍ਰਿੰਗਜ਼ ਐਲੀਮੈਂਟਰੀ ਸਕੂਲ ਵਿੱਚ ਪੜ੍ਹਦੀ ਹੈ।
ਸੀ.ਵਾਈ.ਟੀ. ਨੇ 2023-24 ਸੈਸ਼ਨ ਵਿੱਚ ਆਪਣੇ ਪ੍ਰੋਗਰਾਮ ਵਿੱਚ 90 ਦੇਸ਼ਾਂ ਦੇ 16 ਹਜ਼ਾਰ ਬੱਚਿਆਂ ਦਾ ਟੈਸਟ ਲਿਆ ਸੀ। ਇਨ੍ਹਾਂ ਵਿਚੋਂ ਸਿਰਫ 30% ਤੋਂ ਘੱਟ ਬੱਚਿਆਂ ਨੇ ਹੀ ਸਭ ਤੋਂ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਦੀ ਸੂਚੀ ਵਿਚ ਸ਼ਾਮਿਲ ਹੋਣ ਲਈ ਉੱਚ ਸਕੋਰ ਪ੍ਰਾਪਤ ਕੀਤੇ ਹਨ।


ਪ੍ਰੀਸ਼ਾ ਨੇ ਹਾਈ ਸਕੂਲ ਅਤੇ ਕਾਲਜ ਪੱਧਰ ‘ਤੇ ਕਈ ਟੈਸਟਾਂ ‘ਚ ਚੰਗਾ ਪ੍ਰਦਰਸ਼ਨ ਕੀਤਾ। ਇਨ੍ਹਾਂ ਵਿੱਚ ਐੱਸ.ਏ.ਟੀ.,ਏ.ਸੀ.ਟੀ. , ਸਕੂਲ ਅਤੇ ਕਾਲਜ ਯੋਗਤਾ ਟੈਸਟ ਸਮੇਤ ਕਈ ਪ੍ਰੀਖਿਆਵਾਂ ਸ਼ਾਮਿਲ ਹਨ। ਪ੍ਰੀਸ਼ਾ 9 ਸਾਲ ਦੀ ਉਮਰ ਵਿੱਚ ਗਲੋਬਲ ਟੈਲੇਂਟ ਖੋਜ ਪ੍ਰੋਗਰਾਮ ਲਈ ਯੋਗਤਾ ਪੂਰੀ ਕਰਨ ਵਾਲੇ ਸਭ ਤੋਂ ਘੱਟ ਉਮਰ ਦੇ ਵਿਦਿਆਰਥੀਆਂ ਵਿਚੋਂ ਇੱਕ ਹੈ।

January 16, 2024

Written by:

Leave a Comment

Your email address will not be published. Required fields are marked *

X