indiradio

ਜਿਲਾ ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਦੀ ਅਗਵਾਈ ਹੇਠ ਆਰ ਬੀ ਐੱਸ ਕੇ ਪ੍ਰੋਗਰਾਮ ਤਹਿਤ ਸਰਕਾਰੀ ਅਤੇ ਅਰਧ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਟ੍ਰੇਨਿੰਗ ਦਿੱਤੀ ਗਈ। ਇਸ ਟ੍ਰੇਨਿੰਗ ਦਾ ਮੁੱਖ ਮਕਸਦ ਰਾਸ਼ਟਰੀ ਬਾਲ ਸਵਾਸਥ ਕਾਰਿਆਕਰਮ ਸੰਬੰਧੀ ਅਧਿਆਪਕਾ ਨੂੰ ਪੂਰਨ ਜਾਣਕਾਰੀ ਦੇਣਾ ਸੀ ਤਾਂ ਜੋ ਬੱਚਿਆਂ ਨੂੰ ਲੋੜੀਦੀਆਂ ਸਿਹਤ ਸਹੂਲਤਾਂ ਸਮੇਂ ਸਿਰ ਮਿਲ ਸਕਣ। ਇਸ ਮੌਕੇ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਕਿਹਾ ਕਿ ਆਰ.ਬੀ.ਐਸ.ਕੇ. ਤਹਿਤ ਜ਼ਿਲ੍ਹੇ ਅਧੀਨ 5 ਟੀਮਾਂ ਕੰਮ ਕਰਦੀਆਂ ਹਨ, ਇਸ ਪ੍ਰੋਗਰਾਮ ਤਹਿਤ 0 ਤੋਂ 18 ਸਾਲ ਤੱਕ ਦੇ ਆਗਣਵਾੜੀਆਂ ਵਿਚ ਰਜਿਸਟਰਡ ਬੱਚਿਆਂ ਦਾ ਸਾਲ ਵਿਚ 2 ਵਾਰ ਅਤੇ ਸਰਕਾਰੀ/ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿਚ ਰਜਿਸਟਰਡ ਬੱਚਿਆਂ ਦਾ ਸਾਲ ਵਿਚ 1 ਵਾਰ ਮੈਡੀਕਲ ਚੈਕਅੱਪ ਕੀਤਾ ਜਾਂਦਾ ਹੈ, ਇਸ ਪ੍ਰੋਗਰਾਮ ਤਹਿਤ ਸਰਕਾਰ ਵੱਲੋਂ ਲਗਭਗ 38 ਵੱਖ-ਵੱਖ ਬੀਮਾਰੀਆਂ ਨੂੰ ਨੋਟੀਫਾਈ ਕੀਤਾ ਗਿਆ ਹੈ, ਜਿਸ ਵਿਚ ਜਮਾਂਦਰੂ ਨੁਕਸ, ਕਿਸੇ ਤਰ੍ਹਾਂ ਦੀ ਸਰੀਰ ਵਿਚ ਘਾਟ ਕਾਰਨ ਬੀਮਾਰੀਆਂ, ਬੱਚੇ ਦਾ ਸਮੇਂ ਤੇ ਉਮਰ ਅਨੁਸਾਰ ਵਿਕਾਸ ਨਾ ਹੋਣ ਨਾਲ਼ ਸਬੰਧਤ ਬੀਮਾਰੀਆਂ, ਕਿਸ਼ੋਰ ਅਵਸਥਾਂ ਨਾਲ ਸਬੰਧਤ ਬੀਮਾਰੀਆਂ ਤੇ ਹੋਰ ਆਮ ਬੀਮਾਰੀਆਂ ਆਦਿ ਸ਼ਮਿਲ ਹਨ। ਜੇਕਰ ਕੋਈ ਵੀ ਬੱਚਾ ਆਗਣਵਾੜੀ ਜਾਂ ਸਰਕਾਰੀ/ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਵਿਚ ਰਜਿਟਰਡ ਹੋਵੇ ਤਾਂ ਉਸ ਦਾ ਇਲਾਜ਼ ਬਿਲਕੁੱਲ ਮੁਫਤ ਕੀਤਾ ਜਾਂਦਾ ਹੈ। ਉਨ੍ਹਾਂ ਦਸਿਆ ਕਿ ਜੇਕਰ ਕੋਈ ਬੱਚਾ ਇਹਨਾਂ ਬਿਮਾਰੀਆਂ ਵਿੱਚੋ ਕਿਸੇ ਵੀ ਬਿਮਾਰੀ ਨਾਲ ਪੀੜਤ ਹੈ ਤਾਂ ਅਧਿਆਪਕ ਸਕੂਲ ਦੇ ਨੇੜੇ ਦੀ ਸਿਹਤ ਸੰਸਥਾ ਜਾਂ ਆਰ ਬੀ ਐੱਸ ਕੇ ਟੀਮ ਨਾਲ ਸੰਪਰਕ ਕਰਕੇ ਕਿਸੇ ਵੀ ਸਮੇਂ ਉਸ ਨੂੰ ਉੱਚ ਸਿਹਤ ਸੰਸਥਾ ਵਿੱਚ ਇਲਾਜ਼ ਲਈ ਰੈਫਰ ਕਰਵਾ ਸਕਦੇ ਹਨ। ਅੱਖਾਂ ਦੇ ਮਾਹਿਰ ਡਾ ਜਸਪ੍ਰੀਤ ਸਿੰਘ ਬੇਦੀ ਅਤੇ ਬੱਚਿਆਂ ਦੇ ਮਾਹਰ ਡਾ. ਗੁਰਮਿੰਦਰ ਸਿੰਘ  ਨੇ ਦਸਿਆ ਕਿ ਸਿਹਤ ਵਿਭਾਗ ਵਲੋਂ ਘੱਟ ਨਜ਼ਰ ਵਾਲੇ ਵਿਦਿਆਰਥੀਆਂ ਨੂੰ ਮੁਫ਼ਤ ਐਨਕਾ ਵੀ ਦਿੱਤੀਆਂ ਜਾਂਦੀਆਂ ਹਨ। ਇਸ ਮੌਕੇ ਨੈਸ਼ਨਲ ਡੀ ਵਾਰਮਿੰਗ ਦਿਵਸ ਅਤੇ ਅਨੀਮੀਆ ਦੀ ਰੋਕਥਾਮ ਪ੍ਰੋਗਰਾਮ ਸਬੰਧੀ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਤੇ ਜ਼ਿਲਾ ਪ੍ਰੋਗਰਾਮ ਮੈਨੇਜਰ ਡਾ. ਕਸੀਤਿਜ ਸੀਮਾ, ਬਲਜਿੰਦਰ ਸਿੰਘ ,ਜਸਵਿੰਦਰ ਕੌਰ, ਅਮਰਜੀਤ ਸਿੰਘ, ਸਕੂਲ ਹੈਲਥ ਕੁਆਰਡੀਨੇਟਰ ਹਰਪਾਲ ਸਿੰਘ ਸੋਢੀ ਅਤੇ ਕਮਿਊਨਿਟੀ ਮੋਬਿਲਾਈਜਰ ਹਰਦੀਪ ਸਿੰਘ ਤੇ ਅਧਿਆਪਕ ਹਾਜ਼ਰ ਸਨ।

January 18, 2024

Written by:

Leave a Comment

Your email address will not be published. Required fields are marked *

X