indiradio

ਅੱਜ ਦਿਹਾੜੇ ਪੱਟੀ ਸ਼ਹਿਰ ਦੀ ਸਰਹਾਲੀ ਰੋਡ ਸਥਿਤ ਲਾਈਫ ਕੇਅਰ ਇਲੈਕਟ੍ਰੋਹੋਮਿਓਪੈਂਥੀ ਅੰਦਰ ਨਕਾਬਪੋਸ਼ ਨੌਜਵਾਨਾਂ ਵੱਲੋਂ ਕਲੀਨਿਕ ਦੋ ਸਹਾਇਕਾਂ ਨੂੰ ਗੋਲੀਆਂ ਮਾਰ ਕੇ ਗੰਭੀਰ ਜਖ਼ਮੀਂ ਕਰ ਦਿੱਤਾ ਗਿਆ। ਜਖਮੀਂਆਂ ਦੀ ਪਹਿਚਾਣ ਨਿਸ਼ਾਨ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਦਦੇਹਰ ਸਾਹਿਬ ਅਤੇ ਸ਼ਿਵੇਤਾ ਸ਼ਰਮਾ ਪੁੱਤਰੀ ਕੁਲਵੰਤ ਰਾਏ ਵਾਸੀ ਪੱਟੀ ਵਜੋਂ ਹੋਈ ਹੈ। ਜਖ਼ਮੀਆਂ ਨੂੰ ਇਲਾਜ਼ ਲਈ ਪੱਟੀ ਸ਼ਹਿਰ ਦੇ ਇੱਕ ਨਿਜੀ ਹਸਪਤਾਲ ਸੰਧੂ ਨਰਸਿੰਗਹੋਮ ਅੰਦਰ ਲਿਜਾਇਆ ਗਿਆ । ਇਲਾਜ਼ ਕਰ ਰਹੇ ਡਾਕਟਰ ਮੁਤਾਬਕ ਜਖਮੀਆਂ ਦੀ ਹਾਲਤ ਸਥਿਰ ਹੈ। ਘਟਨਾ ਦੀ ਸੂਚਨਾਂ ਮਿਲਣ ਤੇ ਡੀ ਐਸ ਪੀ ਪੱਟੀ ਜਸਪਾਲ ਸਿੰਘ ਢਿੱਲੋਂ ਤੇ ਥਾਣਾ ਸਿਟੀ ਪੱਟੀ ਦੇ ਮੁੱਖੀ ਹਰਪ੍ਰੀਤ ਸਿੰਘ ਮੌਕੇ ਤੇ ਪਹੁੰਚੇ ਅਤੇ ਘਟਨਾ ਸਬੰਧੀ ਜਖ਼ਮੀਆਂ ਕੋਲੋਂ ਪੁੱਛ ਪੜਤਾਲ ਕੀਤਾ। ਡਾਕਟਰ ਅਨੁਸਾਰ ਦੋਵਾਂ ਜਖਮੀਂਆਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਗੋਲੀ ਦੀ ਵਾਰਦਾਤ ਪੱਟੀ ਤੋਂ ਵਿਧਾਇਕ ਤੇ ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਨਿਜੀ ਰਿਹਾਇਸ਼ ਤੋਂ ਮਹਿਜ 500 ਮੀਟਰ ਕ੍ਰੀਬ ਦੂਰੀ ਤੇ ਦਿਨ ਦਿਹਾੜੇ ਵਾਪਰੀ। ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਗਏ।ਕਲੀਨਿਕ ਦੇ ਡਾਕਟਰ ਨਿਰਮਲਜੀਤ ਸਿੰਘ ਨੇ ਦੱਸਿਆ ਉਹ ਪਿਛਲੇ ਚਾਰ ਸਾਲਾਂ ਤੋਂ ਇੱਥੇ ਆਪਣੀ ਪ੍ਰਾਈਵੇਟ ਕਲੀਨਿਕ ਚਲਾ ਰਹੇ ਹਨ। ਪਰ ਅੱਜ ਮੋਟਰਸਾਈਕਲ ਸਵਾਰ ਦੌ ਨੌਜਵਾਨ ਉਨ੍ਹਾਂ ਦੀ ਕਲੀਨਿਕ ਸਾਹਮਣੇ ਆਏ ਅਤੇ ਨਕਾਬਪੋਸ਼ ਇੱਕ ਨੌਜਵਾਨ ਕਲੀਨਿਕ ਅੰਦਰ ਦਾਖ਼ਲ ਹੋਇਆ ਅਤੇ ਉਸਨੇ ਨਿਸ਼ਾਨ ਸਿੰਘ ਦਾ ਨਾਮ ਪੁੱਛ ਕੇ ਉਸਦੇ ਪਿਸਤੋਲ ਨਾਲ ਦੋ ਤਿੰਨ ਗੋਲੀਆਂ ਮਾਰੀਆ ਇਸ ਧੌਰਾਨ ਦੋ ਗੋਲੀਆਂ ਨਿਸ਼ਾਨ ਸਿੰਘ ਅਤੇ ਇੱਕ ਗੋਲੀ ਸ਼ਿਵੇਤਾ ਸਰਮਾ ਦੇ ਲੱਗੀ। ਕਲੀਨਿਕ ਦੇ ਡਾ: ਨਿਰਮਲਜੀਤ ਸਿੰਘ ਅਤੇ ਉਸ ਦੇ ਜਖ਼ਮੀਂ ਭਰਾ ਨਿਸ਼ਾਨ ਨੇ ਦੱਸਿਆ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਨਿਜੀ ਰੰਜਿਸ਼ ਨਹੀਂ ਹੈ । ਡੀਐੱਸਪੀ ਪੱਟੀ ਜਸਪਾਲ ਸਿੰਘ ਢਿੱਲੋਂ ਨੇ ਘਟਨਾ ਸਬੰਧੀ ਦੱਸਿਆ ਕਿ ਸਥਾਨਕ ਪੁਲੀਸ ਵੱਲੋਂ ਅਣਪਛਾਤਿਆਂ ਖ਼ਿਲਾਫ਼ ਪਰਚਾ ਦਰਜ ਕੀਤਾ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਪੁਲੀਸ ਨੂੰ ਮੌਕੇ ਤੋਂ ਚੱਲੇ ਹੋਏ ਖਾਲੀ ਖੋਲ ਬਰਾਮਦ ਹੋਏ ਹਨ ਅਤੇ ਸਥਾਨਕ ਪੁਲੀਸ ਘਟਨਾ ਦੇ ਕਾਰਣਾਂ ਦੀ ਬਰੀਕੀ ਨਾਲ ਜਾਂਚ ਪੜਤਾਲ ਕਰ ਰਹੀ ਹੈ । ਪੁਲੀਸ ਜਲਦੀ ਹੀ ਇਸ ਵਾਰਦਾਤ ਦੇ ਦੋਸ਼ੀਆਂ ਨੂੰ ਗਿ੍ਰਫ਼ਤਾਰ ਕਰ ਲਵੇਗੀ।

January 18, 2024

Written by:

Leave a Comment

Your email address will not be published. Required fields are marked *

X