indiradio

ਸਿਲਵਰ, ਐਲੂਮੀਨੀਅਮ ਦੇ ਬਰਤਨ ਨਾ ਵਰਤੋਂ। ਵੇਖਣ ਵਿਚ ਆਉਂਦਾ ਹੈ ਕਿ ਐਲੂਮੀਨੀਅਮ ਦੇ ਬਰਤਨਾਂ ਵਿਚ ਦੁੱਧ ਅਤੇ ਲੱਸੀ ਆਦਿ ਪੇ ਪਦਾਰਥ ਰੱਖਣ ਲਈ ਵਰਤਦੇ ਹਨ ਜੋ ਕਿ ਹਾਨੀਕਾਰਕ ਪਦਾਰਥ ਵਿਚ ਬਦਲ ਜਾਦੇ ਹਨ। ਸਿਲਵਰ ਕੂਕਰ ਵੀ ਹਾਨੀਕਾਰਕ ਹੈ। ਸਫੇਦ ਖੰਡ ਸੇਹਤ ਲਈ ਹਾਨੀਕਾਰਕ ਹੈ, ਵਰਤੋ ਘੱਟ ਕਰੋ, ਚਿੱਟਾ ਗੁੜ ਵੀ ਸੇਹਤ ਲਈ ਮਾੜਾ ਹੈ, ਕੇਵਲ ਕਾਲਾ ਗੁੜ ਵਰਤੋ।ਰਬੜ, ਪਲਾਸਟਿਕ ਦੇ ਬਰਤਨ ਨਾ ਵਰਤੋ। ਵੇਖਣ ਵਿੱਚ ਆਉਦਾ ਹੈ ਕਿ ਮੱਖਣ, ਆਟਾ, ਆਚਾਰ ਲਈ ਪਲਾਸਟਿਕ ਬਰਤਨ ਵਰਤੇ ਜਾਦੇ ਹਨ। ਲਿਫਾਫਿਆਂ ਵਿਚ ਚੀਜਾ ਲਿਪੇਟ ਕੇ ਫਰਿੱਜ ਵਿਚ ਨਾ ਰੱਖੋ। ਗੰਦੇ ਲਿਫਾਫੇ ਮੁੜ ਰੀਸਾਈਕਲ ਕਰਕੇ ਬਣਾਏ ਜਾਦੇ ਹਨ। ਖਾਣੇ ਨੂੰ ਵਾਰ ਵਾਰ ਗਰਮ ਕਰਨ ਨਾਲ ਜਹਿਰੀਲਾ ਹੁੰਦਾ ਹੈ। ਬੇਹਾ ਆਟਾ ਵਾਰ ਵਾਰ ਨਾ ਵਰਤੋ। ਟਾਈਫੇਟ ਬੁਖਾਰ ਨਹੀਂ ਹਟੇਗਾ। ਸੇਧਾ ਨਮਕ ਵਿਚ 38 ਸਰੀਰ ਨੂੰ ਲੋੜੀਂਦੇ ਤੱਤ ਹੁੰਦੇ ਹਨ। ਸਫੇਦ ਨਮਕ ਸੇਹਤ ਲਈ ਹਾਨੀਕਾਰਕ ਹੈ। ਰਸੋਈ ਸਾਫ ਸੁਥਰੀ ਰੱਖੋ। ਰਸੋਈ ਵਿਚ ਚੂਹੇ, ਬਿੱਲੀਆਂ, ਕਿਰਲੀਆਂ ਨਹੀਂ ਹੋਣੀਆ ਚਾਹੀਦੀਆ ਹਨ।

ਝੂਠੇ ਬਰਤਨ ਸਿੰਕ ਵਿਚ ਰੱਖਣੇ ਚਾਹੀਦੇ ਹਨ। ਕਈ ਘਰਾ ਵਿੱਚ ਝੂਠੇ ਬਰਤਨ ਪਹਿਲਾਂ ਕੁੱਤੇ ਅਤੇ ਬਿੱਲੀਆਂ ਸਾਫ ਕਰਦੇ ਹਨ, ਮੁੜ ਸਵਾਣੀਆਂ ਇਹ ਬਰਤਨ ਸਾਫ ਕਰਦੀਆ ਹਨ। ਚਾਹ, ਕੌਫੀ, ਪੇਅ ਪਦਾਰਥ ਪੀਣ ਲਈ ਕੇਵਲ ਕੱਚ, ਚੀਨੀ ਦੇ ਬਰਤਨ ਵਰਤੋ। ਬਣਾਉਟੀ ਰੰਗ ਨਹੀਂ ਵਰਤਣੇ ਚਾਹੀਦੇ ਹਨ। ਕੱਚ ਅਤੇ ਚੀਨੀ ਦੇ ਬਰਤਨ ਵਰਤੋ। ਇਹ ਆਸਾਨੀ ਨਾਲ ਪਾਣੀ ਨਾਲ ਹੀ ਸਾਫ ਹੋ ਜਾਦੇ ਹਨ। ਪੀਣ ਯੋਗ ਪਦਾਰਥ ਪੀਣ ਤੋ ਪਹਿਲਾਂ ਗਲਾਸ ਨੂੰ ਵੇਖੋ, ਕਈ ਵਾਰ ਗਲਾਸਾਂ ਵਿੱਚ ਬਰਤਨ ਸਾਫ ਕਰਨ ਵਾਲੇ ਸਰਫ ਦੀ ਮੋਟੀ ਪਰਤ ਲੱਗੀ ਹੁੰਦੀ ਹੈ। ਏਹ ਸਰਫ ਸਰੀਰ ਵਿੱਚ ਜਾ ਕੇ ਐਲਰਜੀ, ਜਖਮ, ਇੰਨਫੈਕਸਨ ਦਾ ਕਾਰਨ ਬਣ ਕੇ, ਗੰਭੀਰ ਬੀਮਾਰੀ ਪੈਦਾ ਕਰਨ ਦਾ ਕਾਰਨ ਬਣ ਸਕਦੀ ਹੈ।

January 20, 2024

Written by:

Leave a Comment

Your email address will not be published. Required fields are marked *

X