indiradio

ਜਲੰਧਰ ‘ਚ ਇਕ ਆਟੋ ਚਾਲਕ ਨੇ ਨਰਸ ਦਾ ਕਤਲ ਕਰਨ ਮਗਰੋਂ ਉਸ ਦੀ ਲਾਸ਼ ਨਾਲ ਦੋ ਵਾਰ ਜ਼ਬਰ ਜਨਾਹ  ਕੀਤਾ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦਸਿਆ ਕਿ ਉਹ ਨਸ਼ੇ ਦੀ ਹਾਲਤ ਵਿਚ ਲੜਕੀ ਨਾਲ ਬਲਾਤਕਾਰ ਕਰਨਾ ਚਾਹੁੰਦਾ ਸੀ। ਲੜਕੀ ਉਸ ਨੂੰ ਧੱਕਾ ਦੇ ਕੇ ਭੱਜ ਗਈ, ਉਸ ਨੇ ਲੜਕੀ ਦਾ ਪਿੱਛਾ ਕਰ ਕੇ ਉਸ ਨੂੰ ਫੜ ਲਿਆ। ਉਸ ਦਾ ਗਲਾ ਘੁੱਟ ਕੇ ਹਤਿਆ ਕਰਨ ਤੋਂ ਬਾਅਦ ਉਸ ਦੀ ਲਾਸ਼ ਨਾਲ ਸਰੀਰਕ ਸਬੰਧ ਬਣਾਏ।

ਇਸ ਤੋਂ ਬਾਅਦ ਉਹ ਲਾਸ਼ ਨੂੰ ਨਹਿਰ ਕਿਨਾਰੇ ਸੁੱਟ ਕੇ ਫ਼ਰਾਰ ਹੋ ਗਿਆ। ਥੋੜੇ ਸਮੇਂ ਬਾਅਦ ਜਦੋਂ ਉਸ ਨੂੰ ਦੁਬਾਰਾ ਉਸ ਨਾਲ ਸਰੀਰਕ ਸਬੰਧ ਬਣਾਉਣ ਦਾ ਮਨ ਹੋਇਆ ਤਾਂ ਉਹ ਲਾਸ਼ ਦੇ ਨੇੜੇ ਆ ਗਿਆ। ਉਸ ਨੇ ਉਸ ਨਾਲ ਬਲਾਤਕਾਰ ਕੀਤਾ ਅਤੇ ਲਾਸ਼ ਉਥੇ ਹੀ ਛੱਡ ਕੇ ਭੱਜ ਗਿਆ।

ਕਰਤਾਰਪੁਰ ਦੇ ਡੀਐਸਪੀ ਸੁਰਿੰਦਰ ਸਿੰਘ ਧੋਗੜੀ ਨੇ ਦਸਿਆ ਕਿ ਮੁਲਜ਼ਮ ਦੀ ਪਛਾਣ ਪ੍ਰਿੰਸ, ਵਾਸੀ ਮਾਡਲ ਟਾਊਨ, ਰਾਜਪੁਰ ਮੁਹੱਲਾ ਵਜੋਂ ਹੋਈ ਹੈ। 25 ਦਸੰਬਰ ਨੂੰ ਲੜਕੀ ਖਾਂਬਰਾ ਚਰਚ ਆਈ ਸੀ। ਸ਼ਾਮ ਨੂੰ ਉਸ ਨੇ ਚਰਚ ਦੇ ਬਾਹਰੋਂ ਆਟੋ ਲਿਆ। ਆਟੋ ਚਾਲਕ ਪ੍ਰਿੰਸ ਸ਼ਰਾਬ ਦੇ ਨਸ਼ੇ ਵਿਚ ਸੀ। ਉਹ ਉਸ ਨੂੰ ਲਾਂਬੜਾ ਦੇ ਪਿੰਡ ਤਰੜ ਵਿਚ ਨਹਿਰ ਦੇ ਕੰਢੇ ਲੈ ਗਿਆ।

ਪ੍ਰਿੰਸ ਨੇ ਇਥੇ ਲੜਕੀ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਪ੍ਰਿੰਸ ਨੂੰ ਧੱਕਾ ਦੇ ਕੇ ਭੱਜ ਗਈ। ਇਸ ਤੋਂ ਬਾਅਦ ਪ੍ਰਿੰਸ ਨੇ ਲੜਕੀ ਦਾ ਪਿੱਛਾ ਕਰਨਾ ਸ਼ੁਰੂ ਕਰ ਦਿਤਾ। ਕੁੱਝ ਦੂਰ ਜਾ ਕੇ ਉਸ ਨੇ ਕੁੜੀ ਨੂੰ ਫੜ ਲਿਆ ਅਤੇ ਗੁੱਸੇ ਵਿਚ ਉਸ ਦਾ ਗਲਾ ਘੁੱਟ ਦਿਤਾ। ਲੜਕੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਪ੍ਰਿੰਸ ਨੇ ਉਸ ਦੀ ਲਾਸ਼ ਦੇ ਨਾਲ ਬਲਾਤਕਾਰ ਕੀਤਾ। ਡਰ ਦੇ ਮਾਰੇ ਉਸ ਨੇ ਲਾਸ਼ ਨੂੰ ਨਹਿਰ ਦੇ ਕੰਢੇ ਸੁੱਟ ਦਿਤਾ ਅਤੇ ਭੱਜ ਗਿਆ।

January 20, 2024

Written by:

Leave a Comment

Your email address will not be published. Required fields are marked *

X