indiradio

ਦੁਨੀਆ ਦੀ ਸਭ ਤੋਂ ਅਮੀਰ ਔਰਤ ਫਰਾਂਸ ਦੀ ਫਰਾਂਸੂਆ ਬੇਟਨਕਾਟ ਮਾਇਜ਼ ਨੇ ਇਕ ਹੋਰ ਕਾਮਯਾਬੀ ਹਾਸਲ ਕੀਤੀ ਹੈ। ਉਨ੍ਹਾਂ ਦੀ ਆਮਦਨ 100 ਅਰਬ ਡਾਲਰ ਤੱਕ ਪਹੁੰਚ ਗਈ ਹੈ। ਉਹ ਇਹ ਪ੍ਰਾਪਤੀ ਹਾਸਲ ਕਰਨ ਵਾਲੀ ਦੁਨੀਆ ਦੀ ਪਹਿਲੀ ਔਰਤ ਹੈ। ਉਹ ਦੁਨੀਆ ਦੀ ਸਭ ਤੋਂ ਵੱਡੀ ਕਾਸਮੈਟਿਕ ਕੰਪਨੀ ਲੋਰੀਆਲ ਦੀ ਹੋਲਡਿੰਗ ਕੰਪਨੀ ਟੀਥਾਈਸ ਦੀ ਚੇਅਰਪਰਸਨ ਤੇ ਲੋਰੀਆਲ ਗਰੁੱਪ ਦੇ ਬੋਰਡ ਆਫ ਡਾਇਰੈਕਟਰਜ਼ ਦੀ ਵਾਈਸ ਚੇਅਰਪਰਸਨ ਹੈ। ਉਨ੍ਹਾਂ ਨੂੰ ਦੁਨੀਆ ਦਾ ਸਭ ਤੋਂ ਮਸ਼ਹੂਰ ਤੇ ਸਭ ਤੋਂ ਵੱਡਾ ਕਾਸਮੈਟਿਕ ਬ੍ਰਾਂਡ ਲੋਰੀਆਲ ਆਪਣੀ ਮਾਂ ਤੋਂ ਵਿਰਾਸਤ ’ਚ ਮਿਲਿਆ ਹੈ। ਉਨ੍ਹਾਂ ਦੀ ਮਾਂ ਨੇ ਵੀ 2017 ’ਚ ਆਪਣੀ ਮੌਤ ਤੱਕ ਦੁਨੀਆ ਦੀ ਸਭ ਤੋਂ ਅਮੀਰ ਔਰਤ ਦਾ ਖ਼ਿਤਾਬ ਆਪਣੇ ਕੋਲ ਰੱਖਿਆ ਸੀ। ਦੂਜੇ ਪਾਸੇ ਇਲੈਕਟ੍ਰਿਕ ਕਾਰ ਕੰਪਨੀ ਟੈਸਲਾ ਦੇ ਕਰਤਾ-ਧਰਤਾ ਐਲਨ ਮਸਕ ਇਕ ਵਾਰ ਫਿਰ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਉਨ੍ਹਾਂ ਦੀ ਜਾਇਦਾਦ 232 ਅਰਬ ਡਾਲਰ ਹੋ ਗਈ ਹੈ।

ਲੋਰੀਆਲ ਦੀ ਸਥਾਪਨਾ ਬੇਟਨਕਾਇਟ ਮਾਇਜ਼ ਦੇ ਦਾਦਾ ਯੂਜੀਨ ਸ਼ੂਏਲਰ ਨੇ 1909 ’ਚ ਕੀਤੀ ਸੀ। ਦਰਅਸਲ ਉਨ੍ਹਾਂ ਨੇ ਹੇਅਰ ਡਾਈ ਦੀ ਕਾਢ ਕੱਢੀ ਸੀ ਤੇੇ ਇਸੇ ਦੀ ਮਨੂਫੈਕਚਰਿੰਗ ਤੇ ਮਾਰਕੀਟਿੰਗ ਨੂੰ ਧਿਆਨ ’ਚ ਰੱਖ ਕੇ ਇਸ ਕੰਪਨੀ ਦੀ ਸਥਾਪਨਾ ਕੀਤੀ ਸੀ। ਪੈਰਿਸ ਸਟਾਕ ਐਕਸਚੇਂਜ ’ਚ ਸੂਚੀਬੱਧ ਇਸ ਕੰਪਨੀ ਦਾ ਕੁੱਲ ਵੈਲਿਊਏਸ਼ਨ 241 ਅਰਬ ਡਾਲਰ ਹੈ। ਲੋਰੀਆਲ ’ਚ ਮਾਇਜ਼ ਤੇ ਉਨ੍ਹਾਂ ਦੇ ਪਰਿਵਾਰ ਦੀ 34 ਫ਼ੀਸਦੀ ਤੋਂ ਜ਼ਿਆਦਾ ਹਿੱਸੇਦਾਰੀ ਹੈ। ਬਲੂਮਬਰਗ ਬਿਲੀਅਨਰਜ਼ ਇੰਡੈਕਸ ਅਨੁਸਾਰ ਉਨ੍ਹਾਂ ਦੀ ਜਾਇਦਾਦ ’ਚ ਇਸ ਸਾਲ 28.6 ਅਰਬ ਡਾਲਰ ਦਾ ਵਾਧਾ ਹੋਇਆ। ਖ਼ਾਸ ਗੱਲ ਇਹ ਹੈ ਕਿ ਦੁਨੀਆ ਦੇ 50 ਸਭ ਤੋਂ ਅਮੀਰ ਲੋਕਾਂ ’ਚੋਂ 12 ਦੀ ਜਾਇਦਾਦ ’ਚ ਕਮੀ ਆਈ ਹੈ। ਪੁਰਸ਼ਾਂ ਦੇ ਦਬਦਬੇ ਵਾਲੀ ਇਸ ਸੂਚੀ ’ਚ ਸਭ ਤੋਂ ਜ਼ਿਆਦਾ ਅਮੀਰ ਅਮਰੀਕਾ ਦੇ ਹਨ। ਬੇਟਨਕਾਟ ਇਸੇ ਸੂਚੀ ’ਚ 12ਵੇਂ ਸਥਾਨ ’ਤੇ ਹਨ। ਮਾਇਜ਼ ਇਸ ਸੂਚੀ ’ਚ ਆਉਣ ਵਾਲੀ ਫਰਾਂਸ ਦੀ ਦੂਜੀ ਸਭ ਤੋਂ ਅਮੀਰ ਹਸਤੀ ਹਨ। ਫਰਾਂਸ ਦੇ ਸਭ ਤੋਂ ਅਮੀਰ ਸ਼ਖ਼ਸ ਦਾ ਖ਼ਿਤਾਬ ਬਰਨਾਰਡ ਆਰਨਾਲਟ ਕੋਲ ਹੈ। ਉਹ ਦੁਨੀਆ ਦਾ ਲਗਜ਼ਰੀ ਸਾਮਾਨ ਬਣਾਉਣ ਵਾਲੀ ਕੰਪਨੀ ਐੱਲਵੀਐੱਮਐੱਚ ਦੇ ਚੇਅਰਮੈਨ ਹਨ। ਬਲੂਮਬਰਗ ਬਿਲੇਨੀਅਰ ਇੰਡੈਕਸ ਮੁਤਾਬਕ ਉਨ੍ਹਾਂ ਦੀ ਕੁੱਲ ਆਮਦਨ 179 ਅਰਬ ਡਾਲਰ ਹੈ। ਇਸ ਸਾਲ ਉਨ੍ਹਾਂ ਦੀ ਆਮਦਨ ’ਚ 16.9 ਅਰਬ ਡਾਲਰ ਦਾ ਇਜ਼ਾਫ਼ਾ ਹੋਇਆ ਹੈ।

January 19, 2024

Written by:

Leave a Comment

Your email address will not be published. Required fields are marked *

X