indiradio

ਚੀਨ ਨੇ ਟੈਕਨੋਲੋਜੀ ਦੀ ਦੁਨੀਆ ਵਿਚ ਇਕ ਹੋਰ ਕਦਮ ਚੱਕ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ | ਚੀਨ ਨੇ ਦੁਨੀਆ ਸਾਹਮਣੇ ਆਪਣੀ ਪਹਿਲੀ ਉੱਡਣ ਵਾਲੀ ਕਾਰ ਪੇਸ਼ ਕੀਤੀ ਹੈ ਜਿਸ ਦੀ ਪ੍ਰੀ-ਬੁਕਿੰਗ ਸ਼ੁਰੂ ਹੋ ਗਈ ਹੈ | ਚੀਨ ਦੀ ਇੱਕ ਕੰਪਨੀ (Xpeng) ਜੋ ਪਹਿਲਾਂ ਵੀ ਬਿਜਲੀ ਨਾਲ ਚੱਲਣ ਵਾਲੀਆਂ ਕਾਰਾਂ ਬਣਾ ਰਹੀ ਹੈ ਨੇ ਆਪਣੀ ਪਹਿਲੀ ਉੱਡਣ ਵਾਲੀ ਕਾਰ ਨਾਲ ਸਾਰੀ ਦੁਨੀਆਂ ਨੂੰ ਹੈਰਾਨ ਕਰ ਦਿੱਤਾ ਹੈ |

ਜਿਵੇਂ ਅਸੀਂ ਤਹਾਨੂੰ ਦੱਸਿਆ ਹੈ ਕਿ ਕੰਪਨੀ ਨੇ ਪ੍ਰੀ-ਬੁਕਿੰਗ ਸ਼ੁਰੂ ਕਾਰ ਦਿੱਤੀ ਹੈ ਅਤੇ ਬਹੁਤ ਹੀ ਜਲਦੀ ਪਹਿਲੀ ਡਲਿਵਰੀ ਅਗਲੇ ਸਾਲ ਦੇ ਅਕਤੂਬਰ ਮਹੀਨੇ ਦੇ ਆਸ ਪਾਸ ਕੀਤੀ ਜਾ ਸਕਦੀ ਹੈ |

ਮਿਲੀ ਜਾਣਕਾਰੀ ਅਨੁਸਾਰ ਕੰਪਨੀ ਨੇ ਦੋ ਤਰਾਂ ਦੀਆ ਕਾਰਾਂ ਬਣਾਈਆਂ ਹਨ ਜਿੰਨਾ ਵਿੱਚੋ ਇਕ ਦੀ ਡਿਲਵਰੀ ਜਲਦੀ ਹੀ ਸ਼ੁਰੂ ਕਰ ਦਿੱਤੀ ਜਾਵੇਗੀ ਜਦ ਕਿ ਦੂਸਰੇ ਮਾਡਲ ਦੀ ਪ੍ਰੀ-ਬੁਕਿੰਗ ਇਸੇ ਸਾਲ ਦੇ ਅਖੀਰ ਵਿਚ ਸ਼ੁਰੂ ਹੋਵੇਗੀ | ਇੱਕ ਕਾਰ ਦੇ ਮਾਡਲ ਦਾ ਨਾਮ ਸਾਹਮਣੇ ਆਇਆ ਹੈ ਜੋ ਹੈ Sportier AeroHT eVTOL ਜਦਕਿ ਦੂਜੇ ਮਾਡਲ ਬਾਰੇ ਕੋਈ ਖਾਸ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ

ਕੰਪਨੀ ਦੇ ਵਾਈਸ ਬ੍ਰਾਇਨ ਗੁ ਹਾਂਗਡੀ, ਵਾਈਸ-ਚੇਅਰਮੈਨ ਅਤੇ ਐਕਸਪੇਂਗ ਦੇ ਪ੍ਰਧਾਨ ਨੇ ਦੱਸਿਆ ਹੈ ਕਿ ਹਨ ਕਾਰਾਂ ਦੀ ਵਰਤੋਂ ਲਾਇ ਕੁਝ ਖਾਸ ਨਿਯਮ ਬਣਾਏ ਜਾਣਗੇ ਪਰ ਜਦ ਤੱਕ ਇਹ ਨਿਯਮ ਨਹੀਂ ਬਣਾਏ ਜਾਂਦੇ, ਇਸ ਕਾਰ ਨੂੰ ਖਰੀਦਿਆ ਜਾ ਸਕਦਾ ਤੇ ਇਸ ਦੀ ਵਰਤੋਂ ਓਹਨਾ ਥਾਵਾਂ ਤੇ ਕੀਤੀ ਜਾ ਸਕਦੀ ਹੈ ਜਿਥੇ ਹਵਾਈ ਜਹਾਜਾਂ ਦੀ ਕੋਈ ਆਵਾਜਾਈ ਨਹੀਂ ਹੈ |

January 17, 2024

Written by:

Leave a Comment

Your email address will not be published. Required fields are marked *

X