indiradio

ਓਨਟਾਰੀਓ ਤੇ ਕਿਊਬਿਕ ਵਿੱਚ ਕੈਨੇਡੀਅਨ ਮਿਲਟਰੀ ਟਿਕਾਣਿਆਂ ਉੱਤੇ 500 ਸਿਵਲੀਅਨ ਵਰਕਰਜ਼ ਵੱਲੋਂ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਇਹ ਹੜਤਾਲ ਭੱਤਿਆਂ ਵਿੱਚ ਵਾਧੇ ਤੇ ਜੌਬ ਸਕਿਊਰਿਟੀ ਨੂੰ ਲੈ ਕੇ ਕੀਤੀ ਜਾ ਰਹੀ ਹੈ। ਪਬਲਿਕ ਸਰਵਿਸ ਅਲਾਇੰਸ ਆਫ ਕੈਨੇਡਾ ਤੇ ਯੂਨੀਅਨ ਆਫ ਨੈਸ਼ਨਲ ਡਿਫੈਂਸ ਇੰਪਲੌਈਜ਼ ਦਾ ਕਹਿਣਾ ਹੈ ਕਿ ਇਸ ਦੇ ਮੈਂਬਰਾਂ ਵੱਲੋਂ ਸਵੇਰੇ 6:30 ਵਜੇ ਤੋਂ ਹੀ ਧਰਨੇ ਸ਼ੁਰੂ ਕੀਤੇ ਜਾਣਗੇ। ਪੀਐਸਏਸੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਕ੍ਰਿਸ ਏਲਵਾਰਡ ਨੇ ਆਖਿਆ ਕਿ ਉਨ੍ਹਾਂ ਦੇ ਮੈਂਬਰਜ਼ ਵੱਲੋਂ ਧਰਨੇ ਦੇਣ ਦਾ ਫੈਸਲਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਉਹ ਅਗਰੀਮੈਂਟ ਚਾਹੁੰਦੇ ਹਨ। ਉਨ੍ਹਾਂ ਇਹ ਵੀ ਆਖਿਆ ਕਿ ਫੈਡਰਲ ਪਬਲਿਕ ਸਰਵਿਸ ਕਰਨ ਵਾਲਿਆਂ ਨੂੰ ਨੌਨ ਪਬਲਿਕ ਫੰਡਜ਼ ਏਜ਼ੰਸੀ ਦੇ ਕਰਮਚਾਰੀਆਂ ਨਾਲੋਂ ਜਿ਼ਆਦਾ ਭੱਤੇ ਮਿਲਦੇ ਹਨ। ਇਸ ਤੋਂ ਇਲਾਵਾ ਸਾਡੇ ਮੈਂਬਰ 2022 ਤੋਂ ਬਿਨਾਂ ਕਿਸੇ ਕਾਂਟਰੈਕਟ ਦੇ ਕੰਮ ਕਰ ਰਹੇ ਹਨ। ਇਸ ਵਰਕਰਜ਼ ਮਿਲਟਰੀ ਮੈਂਬਰਜ਼ ਤੇ ਸੀਨੀਅਰ ਸੈਨਿਕਾਂ ਨੂੰ ਫੂਡ, ਮਨੋਰੰਜਨ ਦੇ ਸਾਧਨ, ਕਮਿਊਨਿਟੀ ਤੇ ਫਾਇਨਾਂਸ਼ੀਅਲ ਪਲੈਨਿੰਗ ਸਰਵਿਸਿਜ਼ ਮੁਹੱਈਆ ਕਰਵਾਉਂਦੇ ਹਨ।

January 16, 2024

Written by:

Leave a Comment

Your email address will not be published. Required fields are marked *

X